XtGem Forum catalog

Slide gm1
5 ਜਨਵਰੀ 1957 ਨੂੰਪਿੰਡ ਗਿੱਦੜਬਹਾ ਜਿਲ੍ਹਾ ( ਮੁਕਤਸਰ ) ਵਿੱਚ ਸਰਦਾਰ
ਗੁਰਦੇਵ ਸਿੰਘ ਮਾਨ ਦੇ ਘਰ ਮਾਤਾ ਤੇਜ ਕੋਰ ਦੀ ਕੁਖੋਂ ਇੱਕ ਐਸੇ ਇਨਸਾਨ
ਦਾ ਜਨਮ ਹੋਇਆ ਜਿਸ ਨੇ ਵੱਡੇ ਹੋ ਪੰਜਾਬੀ ਗਾਇਕੀ , ਗੀਤਕਾਰੀ
ਦੀਆਂ ਨਵੀਂ ਸਮਰਥਾਵਾਂ ਅਤੇ ਪਰਿਭਾਸ਼ਾਵਾਂ ਸਿਰਜ ਦਿੱਤੀਆਂ ਅਤੇ ਲੋਕਾਂ
ਨੇ ਵੀ ਓਸਨੂੰ ' ਪੰਜਾਬੀਆਂ ਦਾ ਮਾਨ " ਪੰਜਾਬ ਦੀ ਸ਼ਾਨ , ਮਾਨਾ ਦਾ
ਮਾਨ , ਤੇ ਹੋਰ ਕਈ ਸੁੰਦਰ ਨਾਵਾਂ ਦਾ ਵਿਸੇਸਣ ਦੇ ਕੇ ਨਿਵਾਜਿਆ ਪਰ
ਦੋਸਤੋ ਇਹ ਗੱਲ ਅਲੱਗ ਹੈ ਕੇ ਓਹ ਖੁਦ ਨੂੰ " ਮਰ ਜਾਣਾ ਮਾਨ"
ਕਹਿੰਦਾ ਹੈ ਙ ਦੋਸਤੋ ਹੁਣ ਤਕ ਤੁਸੀਂ ਸਮਝ ਹੀ ਲਿਆ ਹੋਣਾ ਕੇ ਮੈ
ਕਿਸ ਮਹਾਨ ਫੁਨਕਾਰ ਕਲਾਕਾਰ ਦੀਆਂ ਗੱਲਾਂ ਥੋਡੇ ਨਾਲ ਸਾਂਝੀਆਂ ਕਰ
ਰਿਹਾਂ ਹਾਂ ਙ ਜੀ ਹਾਂ ਮੈ ਗੱਲਾਂ ਕਰ ਰਿਹਾਂ ਪੰਜਾਬ ਦੀ ਸ਼ਾਨ ਮਹਾਨ
ਕਲਾਕਾਰ ਗੁਰਦਾਸ ਮਾਨ ਦੀਆਂ ਙ ਦੋਸਤੋ ਐਸੇ ਮਹਾਨ ਕਲਾਕਾਰ ਸਦੀ ਵਿੱਚ
ਇੱਕ ਵਾਰੀ ਜਨਮ ਲੈਂਦੇ ਹਨ ਤੇ ਸਦੀ ਹੁੰਦੀ ਹੈ ਪੂਰੇ ਸੋ
ਸਾਲ ਦੀ ਙ ਗੁਰਦਾਸ ਮਾਨ ਜਿਹੇ ਮਹਾਨ ਕਲਾਕਾਰ ਬਾਰੇ ਲਿਖਣ ਵਾਸਤੇ ਮੈਂ
ਸਦਾ ਹੀ ਆਪਣੇ ਆਪ ਨੂੰ ਅਸਮਰਥ ਸਮਝਦਾ ਰਿਹਾਂ ਪਰ ਫਿਰ ਵੀ ਆਪਣੀ
ਸਮਰਥਾ ਮੁਤਾਬਕ ਲਿਖਣ ਦੀ ਨਿਮਾਣੀ ਜਿਹੀ ਕੋਸਿਸ਼ ਕਰਨੀ ਮੈ ਵਾਜਿਬ
ਸਮਝੀ

ਗੁਰਦਾਸ ਮਾਨ ਦੇ ਅਗਰ ਬਚਪਨ ਦੀ ਗੱਲ ਕਰੀਏ ਤਾਂ ਓਹ ਬਚਪਨ ਤੋਂ ਹੀ
ਨਿਵੇਕਲੇ ਤੇ ਫਕੀਰੀ ਜਿਹੇ ਸੁਭਾਅ ਦਾ ਮਾਲਿਕ ਰਿਹਾ ਙ ਇਹ ਗੱਲ ਅੱਜ
ਵੀ ਓਸਨੂੰ ਜਾਨਣ ਵਾਲੇ ਜਾਣਦੇ ਹਨ ਕੇ ਓਹ ਜਿੰਨਾ ਮਹਾਨ ਕਲਾਕਾਰ ਹੈ
ਇੱਕ ਬਹੁਤ ਚੰਗਾ ਇਨਸਾਨ ਵੀ ਹੈ ਙ ਗੁਰਦਾਸ ਛੋਟੇ ਹੁੰਦੇ ਅਕਸਰ ਹੀ ਆਪਣੇ
ਪਿੰਡ ਦੇ ਸਿਵਿਆਂ ਵਿੱਚ ਆਪਣੇ ਸਾਥੀਆਂ ਸੰਗ ਗਾਉਣ ਚਲਾ ਜਾਂਦਾ ਙ ਪਿੰਡ
ਵਿੱਚ ਜਦ ਰਾਮ ਲੀਲਾ ਹੁੰਦੀ ਓਥੇ ਵੀ ਗੁਰਦਾਸ ਪੈਰੀਂ ਵਿੱਚ ਚਾਂਝਰਾਂ ਪਾ
ਪਾ ਨਚਦਾ ਙ ਗੁਰਦਾਸ ਦੀਆਂ ਇਹ ਅਜੀਬ ਹਰਕਤਾਂ ਬਾਪੁ ਜੀ ਨੂੰ ਚੰਗੀਆਂ ਨਾਂ
ਲੱਗਦੀਆਂ ਙ ਪਰ ਓਹ ਸ਼ਾਇਦ ਨਹੀਂ ਜਾਣਦੇ ਸੀ ਕੇ ਕੱਲ ਨੂੰ ਸਾਰੀ
ਦੁਨੀਆਂ ਮੇਰੇ ਇਸ ਪੁੱਤ ਦਿਆਂ ਗੀਤਾਂ ਤੇ
ਨ੍ਚੇਗੀ
ਗੁਰਦਾਸ ਮਾਨ ਆਪਣੀ ਮੁਢਲੀ ਤਾਲੀਮ ਮਲੋਟ ਤੇ ਬਠਿੰਡਾ ਤੋਂ ਹਾਸਿਲ ਕਰ
ਕੇ ਪਟਿਆਲਾ ਆ ਗਿਆ ਤੇ ਇਥੇ ਆ ਕੇ ਖੇਡਾਂ ਦੀ ਮਹਾਨ ਸੰਸਥਾ ਐੰਨ ਆਈ ਐਸ
ਜੁਆਇਨ ਕਰ ਲਈ ਙ ਓਸਨੇ ਜੂਡੋ ਵਿੱਚ ਡਿਪ੍ਲੋਮਾ ਹਾਸਿਲ ਕੀਤਾ ਤੇ ਬ੍ਲੈਕ
ਬੈਲੇਟ ਜਿੱਤੀ ਤੇ ਹੋਰ ਵੀ ਰਾਸ਼ਟਰੀ ਪਧਰ ਦੀਆਂ ਮੱਲਾਂ ਖੇਡ ਖੇਤਰ ਵਿੱਚ
ਮਾਰੀਆਂ ਤੇ ਕੁਝ ਸਮਾਂ ਸਰੀਰਕ ਦੇ ਪ੍ਰੋਫੇਸਰ ਦੇ ਤੋਰ ਤੇ ਵੀ ਨੋਕਰੀ
ਕੀਤੀ , ਪਰ ਇਸ ਦੇ ਨਾਲ ਨਾਲ ਆਪਣੇ ਅੰਦਰ ਵਗ ਰਹੇ ਗਾਇਕੀ ਦੇ ਪ੍ਰਵਾਹ
ਨੂੰ ਵੀ ਜਾਰੀ ਰਖਿਆ ਤੇ ਤੇ ਕਾਲਜਾਂ ਯੂਨੀਵਰਸਿਟੀਆਂ ਦੇ ਹੁੰਦੇ
ਪ੍ਰੋਗਰਾਮਾਂ ਵਿੱਚ ਆਪਣੀ ਸ਼ੁਰੂ ਹੋ ਰਾਹੀ ਗਾਇਕੀ ਦੀ ਬੁਨਿਆਦ ਨੂੰ ਪੱਕਾ
ਕਰਦਿਆਂ ਕਈ ਮਾਨ ਸਨਮਾਨ ਆਪਣੇ ਬੋਝੇ ਪਾਉਂਦਾ ਰਿਹਾ

ਇਸ ਸਭ ਦੇ ਚਲਦਿਆਂ ਇੱਕ ਐਸਾ ਦਿਨ ਵੀ ਆਇਆ ਕੇ ਜਦ ਇਸ ਹੀਰੇ ਦੀ
ਕਿਸੇ ਜੋਹਰੀ ਨੇ ਪਛਾਣ ਕਰਨੀ ਸੀ ਙ . ਹੋਇਆ ਇਸ ਤਰਾਂ ਕੇ ਗੁਰਦਾਸ ਕਿਸੇ
ਪ੍ਰੋਗਰਾਮ ਵਿੱਚ ਆਪਣਾ ਹੀ ਲਿਖਿਆ ਇੱਕ ਬੜਾ ਖੂਬਸੂਰਤ ਗੀਤ " ਦਿਲ ਦਾ
ਮਾਮਲਾ ਹੈ ' ਗਾ ਰਿਹਾ ਸੀ ਙ ਹਜ਼ਾਰਾਂ ਦਰਸ਼ਕਾਂ ਦੀ ਭੀੜ ਵਿੱਚ ਓਸ ਵਕ਼ਤ
ਦੇ ਦੂਰਦਰਸਨ ਦੇ ਪ੍ਰੋਡਿਊਸਰ ਸਾਹਬ ਵੀ ਬਿਰਾਜਮਾਨ ਸਨ ਙ ਇਸ ਗੀਤ ਨੇ
ਇਨੀ ਵਾਹ ਵਾਹ ਖੱਟੀ ਕੇ ਪ੍ਰੋਡਿਊਸਰ ਸਾਹਬ ਨੇ ਗੁਰਦਾਸ ਨੂੰ ਓਹ ਗੀਤ
ਦੂਰਦਰਸ਼ਨ ਤੇ ਆ ਕੇ ਗਾਉਣ ਲਈ ਕਿਹਾ ਙ ਗੁਰਦਾਸ ਨੇ ਵੀ ਇਸ ਮਿਲੀ ਸੋਗਾਤ
ਨੂੰ ਮੰਨ ਲਿਆ ਙ 31 ਦਸੰਬਰ ਸਾਲ 1980 ਦਾ ਦਿਨ ਗੁਰਦਾਸ ਮਾਨ ਲਈ ਭਾਗਾਂ ਭਰਿਆ ਸਾਬਤ
ਹੋਇਆ ਜਦ ਓਸਨੇ ਪਹਿਲੀ ਵਾਰੀ' ਜਲੰਧਰ ਦੂਰਦਰਸ਼ਨ' ਟੀਵੀ ਤੇ ਇਹੋ ਆਪਣਾ ਲਿਖਿਆ
ਗੀਤ ਗਾਇਆ ਙ ਇਹ ਗੀਤ ਇੰਨਾ ਕੂ ਮਕ਼ਬੂਲ ਹੋ ਗਿਆ ਕੇ ਇਸਨੇ ਗੁਰਦਾਸ ਦੀ
ਪਛਾਣ ਪੰਜਾਬ ਤੋਂ ਬਾਹਰ ਵੀ ਕਾਇਮ ਕਰ ਦਿੱਤੀ

ਬਸ ਦੋਸਤੋ ਫਿਰ ਤਾਂ ਓਸ ਪ੍ਰਮਾਤਮਾ ਦੀ ਇਸ "ਮਾਨ" ਤੇ ਐਸੀ ਮਿਹਰ ਹੋਈ ਕੇ "
ਦਿਲ ਦੇ ਮਾਮਲੇ "ਤੋਂ ਚੱਲੀ ਗੱਲ "ਚੱਕ ਜਵਾਨਾ" ਤਕ ਆ ਗਈ ਤੇ ਰੱਬ ਸੁਖ
ਅਗ੍ਹਾਂ ਨੂੰ ਵੀ ਚੜਦੀਕ੍ਲਾ ਨਾਲ ਚੱਲੀ ਹੋਈ ਹੈ

ਗਾਇਕੀ ਦੀ ਮਹਾਨ ਪ੍ਰਤਿਭਾ ਦੇ ਨਾਲ ਨਾਲ ਗੁਰਦਾਸ ਮਾਨ ਵਿੱਚ ਇੱਕ ਸਫਲ
ਫਿਲਮੀ ਕਲਾਕਾਰ ਦੀ ਜੋਤ ਵੀ ਜਾਗ ਰਹੀ ਸੀ ਜੋ ਓਸ ਵਕ਼ਤ ਦ੍ਰਿਸਟਮਾਨ ਹੋਈ
ਜਦ ਓਸਨੇ "ਉੱਚਾ ਦਰ ਬਾਬੇ ਨਾਨਕ ਦਾ " ( 1982 ) ਵਿੱਚ ਗੁਰਦਿੱਤ ਨਾਮ ਦੇ
ਪਾਤਰ ਦਾ ਸਫਲ ਕਿਰਦਾਰ ਅਦਾ ਕੀਤਾ ਙ ਇਹ ਫਿਲਮ ਕਾਫੀ ਹਿੱਟ ਹੋਈ ਙ ਪਹਿਲਾ
ਗੀਤ ਵੀ ਸੁਪਰ ਹਿੱਟ ਤੇ ਫਿਲਮ ਵੀ ਙ ਗੁਰਦਾਸ ਮਾਨ ਇਸ ਫਿਲਮ ਤੋਂ ਲੈ ਕੇ
ਫਿਲਮ " ਵਾਰਿਸ ਸ਼ਾਹ" ਤਕ ਜਿਹੇ ਅਨੇਕਾ ਹੀ ਸਫਲ ਫ਼ਿਲਮਾ ਵਿੱਚ ਹੀਰੋ ਦੀ
ਸਫਲ ਭੂਮਿਕਾ ਅਦਾ ਕੀਤੀ ਓਸਨੇ ਇਹਨਾ ਫ਼ਿਲਮਾ ਵਿੱਚ ਪਲੇਬੈਕ ਗਾਇਕ ਦੇ ਤੋਰ
ਤੇ ਆਪਣੀ ਜਾਦੂ ਭਰੀ ਅਵਾਜ ਦਾ ਰੰਗ ਵੀ ਬੰਨਿਆ ਙ " ਦੇਸ ਹੋਇਆ ਪਰਦੇਸ " ਤੇ
ਵਾਰਿਸ ਸ਼ਾਹ ਜਿਹੀਆਂ ਮਿਆਰੀ ਫ਼ਿਲਮਾ ਨੂੰ ਰਾਸ਼ਟਰੀ ਅਵਾਰਡ ਹਾਸਿਲ ਹੋਏ ਙ ਇਥੋਂ
ਤਕ ਕੇ ਵਾਰਿਸ ਸ਼ਾਹ ਫਿਲਮ ਨੂੰ ਤਾਂ ਅੰਤਰਰਾਸਟਰੀ ਆਸਕਰ ਅਵਾਰਡ ਮਿਲਦੇ ਮਿਲਦੇ
ਰਿਹਾ ਙਇਸ ਫਿਲਮ ਵਿੱਚ ਗੁਰਦਾਸ ਦੀ ਕੀਤੀ ਬੇਮਿਸਾਲ ਅਦਾਕਰੀ ਨੂੰ ਵੇਖ ਕਿ ਲੋਕ
ਇਹ ਆਖਦੇ ਸੁਣੇ ਕੇ ਇਸ ਤਰਾਂ ਲੱਗਦਾ ਜਿਵੇਂ ਵਾਰਿਸ ਸ਼ਾਹ ਆਪਣਾ ਕਿਰਦਾਰ ਆਪ
ਕਰਨ ਆਇਆ ਹੈ ਙ ' ਆਸਕਰ "ਜਿਹੇ ਵਿਸ਼ਵ ਅਵਾਰਡ ਲਈ ਕਿਸੇ ਪੰਜਾਬੀ ਫਿਲੰਮ ਨੂੰ
ਨਾਮਜਦ ਕਰਨਾ ਹੀ ਸਾਡੇ ਪੰਜਾਬੀਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਸੀਙ ਇਹ
ਗੁਰਦਾਸ ਮਾਨ ਦੇ ਅਦਾਕਾਰੀ ਦਾ ਕਮਾਲ ਨਹੀਂ ਤਾਂ ਹੋਰ ਕੀ ਸੀ ਕਿ ਓਸਨੇ
ਜੂਹੀ ਚਾਵਲਾ ਤੇ ਭੂਮਿਕਾ ਚਾਵਲਾ ਵਰਗੀਆਂ ਚੋਟੀ ਦੀਆਂ ਅਦਾਕਾਰਾਵਾਂ ਨੂੰ
ਹਿੰਦੀ ਫਿਲਮ ਇੰਡਸਟਰੀ ਤੋਂ ਪੰਜਾਬੀ ਫਿਲਮ ਇੰਡਸ੍ਟ੍ਰੀ ਵਾਲ ਆਉਣ ਲਈ
ਮਜਬੂਰ ਕਰ ਦਿੱਤਾ ਙ ਗੁਰਦਾਸ ਮਾਨ ਦੀਆਂ ਹੁਣ ਤੱਕ ਤਕਰੀਬਨ 29 ਆਡੀਓ ਟੇਪਾਂ
ਤੇ 21 ਦੇ ਤਕਰੀਬਨ ਸੁਪਰ ਹਿੱਟ ਫ਼ਿਲਮਾ ਲੋਕਾਂ ਦੀ ਕੰਨੀ ਨਜ਼ਰੀ ਹੋ ਚੁੱਕੀਆਂ ਹਨ
ਤੇ ਅਗਰ ਗੁਰਦਾਸ ਮਾਨ ਦੇ ਮਾਨਾਂ , ਸਨਮਾਨਾਂ ਦੀ ਗੱਲ ਹੈ ਤਾਂ ਓਹਨਾ ਦੀ
ਤਰਤੀਬ ਲਾਈੰਨ ਬਹੁਤ ਹੀ ਲੰਬੀ ਹੈ ਙ ਗੁਰਦਾਸ ਮਾਨ ਦੇ ਹਿੱਸੇ ਕਿੰਨਾ ਹੀ
ਮਾਨ ਸਨਮਾਨ ਆਇਆ ਪਰ ਦੋਸਤੋ ਇਸ ਫੱਕਰ ਬਿਰਤੀ ਦੇ ਮਾਲਿਕ ਫੁਨਕਾਰ ਨੂੰ
ਇਸ ਗੱਲ ਦਾ ਰੱਤਾ ਵੀ ਮਾਣ ਨਹੀਂ ਙ ਇੱਕ ਵਾਰੀ ਪੰਜਾਬ ਦੇ ਮੁਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕੇ " ਪਹਿਲਾਂ ਲੋਕ ਆਖਦੇ ਸਨ ਕੇ ਜਿਸ ਨੇ "
ਲਾਹੌਰ "ਨਹੀਂ ਵੇਖਿਆ ਓਹ ਪੰਜਾਬੀ ਨਹੀਂ ਪਰ ਮੈ ਆਖਦਾਂ ਕੇ ਜਿਸ ਨੇ
ਗੁਰਦਾਸ ਮਾਨ ਨਹੀਂ ਸੁਣਿਆਂ ਓਹ ਪੰਜਾਬ ਵਿੱਚ ਜੰਮਿਆ ਹੀ ਨਹੀਂ ਤੇ ਓਹ
ਪੰਜਾਬੀ ਨਹੀਂ ਙ ਇਸ ਤਰਾਂ ਦੀਆਂ ਕਈ ਹੋਰ ਗੱਲਾਂ ਲੋਕਾਂ ਦੀ ਜੁਬਾਨ
ਤੇ ਗੁਰਦਾਸ ਮਾਨ ਦੀ ਮਹਾਨ ਗਾਇਕੀ ਦੇ ਸੰਦਰਭ ਵਿੱਚ ਕੀਤੀਆਂ ਜਾ
ਸਕਦੀਆਂ ਹਨ ਙ ਪਰ ਮਾਨ ਸਾਹਬ ਖੁਦ ਆਖਦੇ ਹਨ ਕੇ ' ਮਾਨ ਸਨਮਾਨ,
ਇੱਜਤ ,ਦੋਲਤ, ਸ਼ੋਹਰਤ ਸਿਰ ਤੇ ਚੜਨੇ ਠੀਕ ਨਹੀਂ ਮਤਲਬ ਇਸ ਸਭ ਦਾ ਗਰੂਰ ਕਰਨਾ
ਸਹੀ ਨਹੀਂ ਙ ਓਹ ਆਖਦੇ ਹਨ ਕੇ ਇਸ ਪਾਸਿਓਂ ਬਸ ਕਿਰਪਾ ਹੀ ਕਰੀ ਰਖੇ
ਮਾਲਿਕ" ਙ ਮਾਨ ਦੀਆਂ ਇਹ ਗੱਲਾਂ ਓਸਦੇ ਉੱਪਰ ਗੁਰਬਾਣੀ ਦੀਆਂ ਇਹ ਤੁਕਾਂ ਇਨ
ਬਿਨ ਲਾਗੂ ਕਰ ਦੀਆਂ ਹਨ ਕੇ :" ਜੋ ਜਾਣੇ ਆਪਨ ਕੋ ਨੀਚਾ ਸੋ ਗਨੀਐ ਸਭ ਤੇ
ਉਚਾ"
ਦੋਸਤੋ ਗੁਰਦਾਸ ਮਾਨ ਦੀ ਇਹ ਵੀ ਬਹੁਤ ਵੱਡੀ ਪ੍ਰਾਪਤੀ ਰਹੀ ਹੈ ਕੇ
ਓਹਨਾਂ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਨਹੀਂ ਗਾਇਆ ਬਲ ਕਿ ਹੋਰ ਭਾਸ਼ਾਵਾਂ
ਵਿੱਚ ਜਿਵੇਂ ਬੰਗਾਲੀ , ਰਾਜਸਥਾਨੀ ,ਤਾਮਿਲ ,ਹਰਿਆਂਨਵੀ ਵਿੱਚ ਵੀ ਆਪਣੀ ਬੁਲੰਦ
ਕਲਾਕਾਰੀ ਦੇ ਜੋਹਰ ਜ਼ਾਹਰ ਕੀਤੇ ਙ ਗੁਰਦਾਸ ਮਾਨ ਹੁਣ ਤਕ ਤਕਰੀਬਨ 300 ਤੋਂ ਵਧ
ਗੀਤ ਲਿਖ ਚੁੱਕਾ ਹੈ 1500 ਤੋਂ ਵਧ ਗਾ ਚੁੱਕਾ ਹੈ ਙ ਗੁਰਦਾਸ ਮਾਨ ਜੀ ਨੇ ਕਈ
ਟੀਵੀ ਪ੍ਰੋਗਰਾਮਾ ਵਾਸਤੇ ਵੀ ਲਿਖਿਆ ਹੈ ਙ ਤੇ ਇਹ ਗੁਰਦਾਸ ਮਾਨ ਹੋਰਾਂ ਦੀ
ਮਹਾਨ ਪ੍ਰਾਪਤੀ ਹੀ ਕਹੀ ਜਾ ਸਕਦੀ ਕੇ ਭਾਂਵੇ ਗੀਤਕਾਰ , ਸੰਗੀਤਕਾਰ ,ਫਿਲਮੀ
ਅਭੀਨੇਤਾ ਤੇ ਜਾਂ ਗਾਇਕ ਦੇ ਤੋਰ ਤੇ ਗੱਲ ਕਰਨੀ ਹੋਵੇ ਇਹ ਲਾਡੀ ਸ਼ਾਹ ਤੇ ਮੁਰਾਦ
ਸ਼ਾਹ ਹੋਰਾਂ ਦਾ ਚੇਲਾ ਸਫਲ ਹੀ ਸਫਲ ਹੈ ਙ ਗੁਰਦਾਸ ਭਾਂਵੇ ਖੁਦ ਨੂੰ
ਨਿਮਾਣਾ , ਮਰ ਜਾਣਾ ਆਖਦਾ ਪਰ ਓਸ ਦੇ ਅਨਗਿਣਤ ਸਰੋਤੇ ਓਸਨੂ " ਬਾਬਾ ਗੁਰਦਾਸ
ਮਾਨ " ਆਖਦੇ ਹਨ ਤੇ ਦੂਜੇ ਪਾਸੇ ਕਈ ਬਾਬਿਆਂ ਦੇ ਰੂਪ ਵਿੱਚ ਵੀ ਚੋਰ ਬਣੇ
ਨਜਰੀਂ ਪੈਂਦੇ ਹਨ ਙ ਦੋਸਤੋ ਇਹ ਤਾਂ ਹਾਲੇ ਗੁਰਦਾਸ ਮਾਨ ਦੀਆਂ ਪ੍ਰਾਪਤੀਆਂ ਦਾ
ਆਧਾ ਹਿੱਸਾ ਵੀ ਮੈਂ ਨਹੀਂ ਲਿਖ ਸਕਿਆ , ਪਰ ਜਲਦੀ ਇੱਕ ਹੋਰ ਆਰਟੀਕਲ "
ਗੁਰਦਾਸ ਮਾਨ ਜੀ ਦੀਆਂ ਪ੍ਰਾਪਤੀਆਂ ਦੇ ਪ੍ਰਸੰਗ' ਵਿੱਚ ਲਿਖ ਕੇ ਥੋਡੀ ਨਜਰ
ਕਰਾਂਗਾ ਅਗਰ ਪ੍ਰਮਾਤਮਾ ਨੇ ਇਸ ਮਹਾਨ ਕਲਾਕਾਰ ਬਾਰੇ ਮੈਨੂੰ ਹੋਰ ਲਿਖਣ ਦੀ
ਸਮਰਥਾ ਦੀ ਦੋਲਤ ਬਖਸੀ ਙ ਮੈਂ ਅਗਲਾ ਆਰਟੀਕਲ" ਗੁਰਦਾਸ ਮਾਨ ਦਿਆਂ ਗੀਤਾਂ ਦੇ
ਵਿੱਚ ਸਮਾਜਿਕ ਜਾਗਰੂਕਤਾ' ਬਾਰੇ ਲਿਖ ਕੇ ਆਪ ਜੀ ਦੇ ਨਜਰੀਂ ਕਰਾਂਗਾ ਙ
ਪਰਮਾਤਮਾ ਕਰੇ ਸਾਡਾ ਇਹ ਗੁਰਦਾਸ " ਸਾਡੇ ਪੰਜਾਬ ਦੀ ਸ਼ਾਨ " ਇਸੇ ਤਰਾਂ
ਬੁਲੰਦ ਰਹੇਙ ਇਸ ਤਰਾਂ ਦੇ ਗਾਇਕ ਪੰਜਾਬੀ ਮਾਂ ਬੋਲੀ ਦੇ ਸ਼ਿੰਦੇ ਪੁੱਤ ਕਹੇ
ਜਾ ਸਕਦੇ ਹਨ