XtGem Forum catalog

Waris shah
ਪਂਦਰ੍ਹਵਂ ਸਦੀ ਦੇ ਪਹਿਲੇ ਅੱਧ ਵਿੱਚ ਵਾਪਰੀ ਹੀਰ-ਰਾਂਝੇ ਦੀ ਪ੍ਰੀਤ-ਕਥਾ ਇਕ ਅਜਿਹੀ ਲੋਕ-ਕਥਾ ਤੇ ਰੁਮਾਂਸ ਦੀ ਕਹਾਣੀ ਹੈ, ਜਿਸਨੂੰ 60 ਤੋਂ ਜ਼ਿਆਦਾ ਕਿੱਸੇਕਾਰਾਂ ਤੇ ਕਵੀਆਂ ਨੇ ਆਪਣੇ-ਆਪਣੇ ਅਂਦਾਜ਼ ਵਿੱਚ ਲਿਖਿਆ ਹੈ। ਪਰਂਤੂ ਸਯਦ ਬਾਬਾ ਵਾਰਿਸ ਸ਼ਾਹ ਸਾਹਿਬ ਨੇ ਹੀਰ ਨੂੰ ਜਿਸ ਅਂਦਾਜ਼ ਨਾਲ ਪੇਸ਼ ਕੀਤਾ, ਉਸ ਨੇ ਹੀਰ ਨੂੰ 'ਵਾਰਿਸ ਦੀ ਹੀਰ ਬਣਾ ਕੇ ਅਮਰ ਕਰ ਦਿੱਤਾ। ਬਾਬਾ ਵਾਰਿਸ ਸ਼ਾਹ ਦੁਆਰਾ ਰਚਿਤ 'ਹੀਰ ਪਂਜਾਬੀ ਅਦਬ ਦਾ ਉਹ ਸ਼ਾਹਕਾਰ ਹੈ ਜਿਸਦਾ ਜਵਾਬ ਅਜੇ ਤਕ ਪੈਦਾ ਨਹੀ ਹੋ ਸਕਿਆ। ਹਾਲਾਂਕਿ ਬਾਬਾ ਵਾਰਿਸ ਸ਼ਾਹ ਤੋਂ ਪਹਿਲਾਂ ਦਮੋਦਰ ਨੇ (ਮੁ.ਲ ਬਾਦਸ਼ਾਹ ਅਕਬਰ ਦੇ ਰਾਜ ਸਮੇਂ ਹੀਰ ਦੇ ਕਿੱਸੇ ਦੀ ਰਚਨਾ ਕੀਤੀ), ਮੁਕਬਲ (ਸਂਨ 1764 ਚ), ਅਹਿਮਦ ਗੁੱਜਰ (ਔਰੰਗਜੇਬ ਦੇ ਰਾਜ ਸਮੇਂ), ਹਾਮਦ (ਸੰਨ 1220 ਹਿਜਰੀ ਚ) ਸਹਿਤ ਮੀਆਂ ਚਰਾ. ਈਵਾਣ, ਗੰਗ ਭੱਟ ਤੇ ਗੁਰਦਾਸ ਗੁਣੀ ਹੀਰ ਲਿਖ ਚੁਕੇ ਸਨ । ਪਰ ਮੇਰੀ ਨਜ਼ਰ ਵਿੱਚ ਹੀਰ ਨੂੰ ਅਮਰ ਕਰਨ ਵਾਲੇ ਸਿਰਫ ਤੇ ਸਿਰਫ ਸੂਫੀ ਕਵੀ ਸੱਯਦ ਵਾਰਿਸ ਸ਼ਾਹ ਹਨ। ਵਾਰਿਸ ਸ਼ਾਹ ਜੀ ਦਾ ਜਨਮ ਸੰਨ 1722 ਈ਼ ਵਿੱਚ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਲਾਹੌਰ ਤੋਂ ਪੂਰੇ 50 ਕਿਲੋਮੀਟਰ ਦੂਰ ਸ਼ੇਖ਼ੂਪੁਰਾ ਦੇ ਪਿਂਡ ਜੰਡਿਆਲਾ ਸ਼ੇਰ ਖ਼ਾਂ ਵਿੱਚ ਹੋਇਆ। ਜ਼ਿਆਦਾਤਰ ਭਾਰਤੀ ਲੇਖਕਾਂ ਨੇ ਵਾਰਿਸ ਸ਼ਾਹ ਦਾ ਜਨਮ ਸੰਨ 1704, 1730, 1735 ਜਾਂ ਸੰਨ 1738 ਚ ਹੋਣਾ ਲਿਖਿਆ ਹੈ। ਪਰ ਪਿਤਾ-ਪੁਰਖੀ ਬਾਬਾ ਵਾਰਿਸ ਸ਼ਾਹ ਦੀ ਮਜ਼ਾਰ ਦੀ ਸੇਵਾ ਕਰਨ ਵਾਲੇ ਤੇ ਹਾਲ ਹੀ ਵਿੱਚ 'ਬਜ਼ਮ ਏ ਕਲਾਮ ਵਾਰਿਸ ਸ਼ਾਹ ਸੁਸਾਇਟੀ ਦੀ ਬੁਨਿਆਦ ਰੱਖਣ ਵਾਲੇ ਸ਼ੇਖ਼ੂਪੁਰਾ ਦੇ ਖ਼ਾਦਿਮ ਵਾਰਸੀ, ਪ੍ਰੋ਼ .ੁਲਾਮ ਰਸੂਲ ਅਤੇ ਜੱਜ ਅਹਿਮਦ ਨਵਾਜ਼ ਰਾਂਝਾ ਆਦਿ ਸਹਿਤ ਪਾਕਿਸਤਾਨ ਦੇ ਵਿਦਵਾਨਾਂ ਦਾ ਵੀ ਇਹੀ ਮਂਨਣਾ ਹੈ ਕਿ ਵਾਰਿਸ ਸ਼ਾਹ ਜੀ ਦਾ ਜਨਮ ਸੰਨ 1722 ਈ਼ ਵਿੱਚ ਹੋਇਆ । ਦਰਬਾਰ ਵਾਰਿਸ ਸ਼ਾਹ ਦੇ ਬਾਹਰ ਲੱਗੀ ਪੱਥਰ ਦੀ ਸਿਲ੍ਹ ਤੇ ਵੀ ਅਰਬੀ ਭਾਸ਼ਾ ਚ ਬਾਬਾ ਜੀ ਦਾ ਜਨਮ ਸੰਨ 1722 ਤੇ ਦੇਹਾਂਤ ਸਂਨ 1798 ਚ ਹੋਣਾ ਲਿਖਿਆ ਹੈ। ਜੰਡਿਆਲਾ ਸ਼ੇਰ ਖ਼ਾਂ ਵਿੱਚ ਹੀ ਪੀਰ ਸੱਯਦ ਵਾਰਿਸ ਸ਼ਾਹ ਜੀ ਦੀ ਮਜ਼ਾਰ ਹੈ। ਇਹ ਉਹ ਮੁਕੱਦਸ ਸਥਾਨ ਹੈ ਜਿਸਦੇ ਪਾਸ ਹੀ ਬਚਪਨ ਵਿੱਚ ਵਾਰਿਸ ਸ਼ਾਹ ਨੂੰ ਇਹਨਾਂ ਦੇ ਪਿਤਾ ਵਲੋਂ ਪਿਂਡ ਜਂਡਿਆਲਾ ਸ਼ੇਰ ਖ਼ਾਂ ਦੀ ਹੀ ਮਸੀਤ ਚ ਪੜ੍ਹਨ ਲਈ ਭੇਜਿਆ ਗਿਆ। ਇਹ ਮਸੀਤ ਹੁਣ ਵੀ ਇਸ ਸੂ'ੀ ਕਵੀ ਦੀ ਮਜ਼ਾਰ ਦੇ ਦੱਖਣ-ਪੱਛਮ ਵੱਲ ਮੌਜੂਦ ਹੈ। ਉਸ ਤੋਂ ਬਾਅਦ ਇਹਨਾਂ ਨੇ ਦਰਸ-ਏ-ਨਜ਼ਾਮੀ ਦੀ ਸਿਖਿਆ ਕਸੂਰ ਵਿਖੇ ਮੌਲਵੀ .ੁਲਾਮ ਮੁਰਤਜ਼ਾ ਕਸੂਰੀ ਪਾਸੋਂ ਹਾਸਿਲ ਕੀਤੀ। ਉਥੋਂ 'ਾਰਸੀ ਤੇ ਅਰਬੀ ਚ ਉ_ੱਚ ਤਾਲੀਮ (ਵਿਦਿਆ) ਪ੍ਰਾਪਤ ਕਰਕੇ ਇਹ ਪਾਕਪਟਨ ਚਲੇ ਗਏ। ਪਾਕਪਟਨ ਚ ਬਾਬਾ 'ਰੀਦ ਦੀ ਗੱਦੀ ਤੇ ਮੌਜੂਦ ਬਜ਼ੁਰਗਾਂ ਪਾਸੋਂ ਇਹਨਾਂ ਨੂੰ ਅਧਿਆਤਮਕ ਗਿਆਨ ਦੀ ਪ੍ਰਾਪਤੀ ਹੋਈ, ਜਿਸ ਤੋਂ ਬਾਅਦ ਇਹ ਮਲਕਾ ਹਾਂਸ (ਕਈ ਲੇਖਕਾਂ ਮਲਕ ਰਾਮ) ਦੀ ਮਸੀਤ ਚ ਬਤੌਰ ਇਮਾਮ ਰਹੇ ਅਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ। ਉਸੇ ਦੌਰਾਨ ਮਸੀਤ ਮਲਕਾ ਹਾਂਸ ਦੇ ਸਥਾਨ ਤੇ ਬਾਬਾ ਵਾਰਿਸ ਸ਼ਾਹ ਨੇ 1180 ਹਿਜ਼ਰੀ ਮੁਤਾਬਕ 1823 ਬਿਕਰਮੀ ਭਾਵ 1767 ਈ਼ ਵਿੱਚ ਹੀਰ ਦੀ ਰਚਨਾ ਸੰਪੂਰਨ ਕੀਤੀ। ਛੋਟੀ ਇੱਟ ਦਾ ਬਣਿਆ ਇਹ ਸਥਾਨ ਅੱਜ ਵੀ ਮਿਂਟਗੁਮਰੀ ਕਾਲੇਜ ਦੇ ਅਹਾਤੇ ਅਂਦਰ ਯਾਦਗਾਰ ਵਜੋਂ ਮੌਜੂਦ ਹੈ। ਦੱਸਦੇ ਹਨ ਕਿ ਵਾਰਿਸ ਦੀ ਹੀਰ ਐਨੀ ਲੋਕਪ੍ਰਿਯ ਹੋਈ ਕਿ ਲੋਕ ਦੂਰ ਦੁਰਾਡੇ ਤੋਂ ਉਨ੍ਹਾਂ ਪਾਸੋਂ ਉਹਨਾਂ ਦੁਆਰਾ ਰਚਿਤ ਹੀਰ ਸੁਨਣ ਆਉਂਦੇ ਅਤੇ ਹੀਰ ਸੁਣ ਕੇ ਦਿਵਾਨਿਆਂ ਵਾਂਗ ਝੂਮਣ ਲੱਗਦੇઠ। ਇਸ ਤਰ੍ਹਾਂ ਬਾਬਾ ਵਾਰਿਸ ਸ਼ਾਹ ਦੀ ਹੀਰ ਨੇ ਕਈ ਰਾਂਝੇ ਬਣਾ ਦਿੱਤੇઠ। ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਚ ਰਾਂਝਾ ਜਾਤਿ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਅਜਿਹੇ ਲੋਕ ਹਨ, ਜੋ ਰਾਂਝੇ ਨਾ ਹੋ ਕੇ ਵੀ ਆਪਣੇ ਨਾਮ ਨਾਲ ਰਾਂਝਾ ਲਿਖਦੇ ਹਨઠ। ਦਰਅਸਲ, ਇਹ ਉਹਨਾਂ ਹੀ ਰਾਂਝਿਆਂ ਵਿੱਚੋਂ ਹਨ, ਜੋ ਵਾਰਿਸ ਸ਼ਾਹ ਦੀ ਹੀਰ ਨੇ ਬਣਾਏઠ। ਜੋ ਲੋਕ ਵਾਰਿਸ ਦੀ ਹੀਰ ਸੁਣਕੇ ਝੂਮਣ ਲੱਗਦੇ ਸਨ ਤੇ ਹੀਰ ਸੁਣ ਕੇ ਬਾਬਾ ਵਾਰਿਸ ਸ਼ਾਹ ਦੇ ਮੁਰੀਦ ਬਣ ਗਏ, ਉਹਨਾਂ ਨੂੰ ਲੋਕਾਂ 'ਰਾਂਝੇ ਕਹਿਣਾ ਸ਼ੁਰੂ ਕਰ ਦਿੱਤਾ, ਜੋ ਪਿਤਾ-ਪੁਰਖੀ ਹੁਣ ਉਹਨਾਂ ਦੀ ਅਲ੍ਹ ਬਣ ਚੁਕੀ ਹੈ। ਮੈਂ ਪਿਛੱਲੇ ਦਿਨੀਂ ਜਦੋਂ ਜੰਡਿਆਲਾ ਸ਼ੇਰ ਖ਼ਾਂ ਵਿੱਚ ਮੌਜੂਦ ਪੀਰ ਸੱਯਦ ਵਾਰਿਸ ਸ਼ਾਹ ਜੀ ਦੀ ਮਜ਼ਾਰ ਤੇ ਮੱਥਾ ਟੇਕਣ ਗਿਆ ਤਾਂ ਉਥੇ ਮੌਜੂਦ ਸੱਯਦ ਵਾਰਿਸ ਸ਼ਾਹ ਯਾਦਗਾਰੀ ਦਰਬਾਰ ਦੇ ਪ੍ਰਬੰਧਕ ਜਨਾਬ ਅਹਿਸਾਨ ਉ_ੱਲ ਮਲਿਕ ਨੇ ਦੱ_ਸਿਆ ਕਿ ਬਾਬਾ ਜੀ ਦੇ ਦਰਬਾਰ ਦੀ ਹਾਲਤ 9 - 10 ਵਰ੍ਹੇ ਪਹਿਲਾਂ ਬੜੀ ਤਰਸਯੋਗ ਸੀઠ। ਆਸਪਾਸ ਸਾਰੀ ਜਗ੍ਹਾ ਕੱਚੀ ਤੇ ਨੀਵਂ ਹੋਣ ਕਰਕੇ ਸੱਯਦ ਵਾਰਿਸ ਸ਼ਾਹ ਤੇ ਉਹਨਾਂ ਦੇ ਪਿਤਾ ਸਹਿਤ ਦਰਬਾਰ ਚ ਮੌਜੂਦ ਹੋਰਨਾਂ ਮਜ਼ਾਰਾਂ ਦੇ ਆਸ ਪਾਸ ਬਰਸਾਤ ਦੇ ਦਿਨਾਂ ਚ ਪਾਣੀ ਖੜਾ ਹੋ ਜਾਂਦਾ ਸੀ ਅਤੇ ਸ਼ਰਧਾਲੂਆਂ ਨੂੰ ਦਰਬਾਰ ਚ ਮੱਥਾ ਟੇਕਣ ਲੱ_ਗਿਆਂ ਕਾ'ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀઠ। ਪਰ ਹੁਣ ਪਾਕਿਸਤਾਨ ਸਰਕਾਰ ਅਤੇ ਸ਼ਰਧਾਲੂਆਂ ਨੇ ਉਪਰਾਲਾ ਕਰਕੇ ਦਰਬਾਰ ਪੱਕਾ, ਖੁੱਲ੍ਹਾ-ਸੋਹਣਾ ਤੇ ਹਵਾਦਾਰ ਬਣਾ ਦਿੱਤਾ ਹੈઠ। ਉਹਨਾਂ ਦੱ_ਸਿਆ ਕਿ ਇਸ ਸਾਲ ਸੰਨ 2008 ਵਿੱਚ ਬਾਬਾ ਵਾਰਿਸ ਸ਼ਾਹ ਦਾ 209ਵਾਂ ਸਾਲਾਨਾ ਤਿੰਨ ਦਿਨਾਂ ਉਰਸ 23 ਜੁਲਾਈ ਤੋਂ 25 ਜੁਲਾਈ ਤਕ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਸੱਯਦ ਵਾਰਿਸ ਸ਼ਾਹ ਜੀ ਦੀ ਮਜ਼ਾਰ ਤੇ ਮਨਾਇਆ ਜਾ ਰਿਹਾ ੱઠ। ਜਿਸ ਦੌਰਾਨ 24 ਜੁਲਾਈ ਨੂੰ ਪੂਰੇ ਡਿਸਟ੍ਰਿਕਟ ਸ਼ੇਖ਼ੂਪੁਰਾ ਚ ਸਰਕਾਰੀ ਛੁੱਟੀ ਐਲਾਨੀ ਜਾਵੇਗੀ ਅਤੇ 25 ਜੁਲਾਈ ਨੂੰ 'ਵਾਰਿਸ ਦੀ ਹੀਰ ਨਾਟਕ ਕਰਵਾਇਆ ਜਾਵੇਗਾઠ। ਇਸ ਦੇ ਨਾਲ-ਨਾਲ ਜੰਡਿਆਲਾ ਸ਼ੇਰ ਖ਼ਾਂ ਦੇ ਖੁਲੇ ਮੈਦਾਨ ਵਿੱਚ ਘੋੜ-ਦੌੜ ਅਤੇ ਹੋਰ ਖੇਡ ਮੇਲੇ ਵੀ ਕਰਵਾਏ ਜਾਣਗੇઠ। ਮਲਿਕ ਅਨੁਸਾਰ ਹਰ ਵਰ੍ਹੇ ਸਾਲਾਨਾ ਉਰਸ ਤੇ ਕਰੀਬ 50,000 ਲੋਕ ਪੀਰ ਸੱਯਦ ਵਾਰਿਸ ਸ਼ਾਹ ਦੇ ਦਰਬਾਰ ਵਿੱਚ ਹਾਜ਼ਰੀ ਭਰਦੇ ਹਨ ਅਤੇ ਮੇਲੇ ਚ ਹਰ ਕੋਈ ਹੀਰ ਪੜ੍ਹਨ ਵਾਲਾ ਆਪੋ-ਆਪਣੇ ਅਂਦਾਜ ਵਿੱਚ ਪੁਰਾਣੀ ਰਵਾਇਤ ਅਨੁਸਾਰ ਇਥੇ ਹੀਰ ਪੜ੍ਹਦਾ ਹੈઠ। ਮੇਲੇ ਦੀ ਸਮਾਪਤੀ ਤੇ ਦੇਸੀ ਘਿਉ ਨਾਲ ਤਰ ਕੀਤੀ ਚੂਰੀ ਦਾ ਪ੍ਰਸਾਦ ਦਿੱਤਾ ਜਾਂਦਾ ਹੈઠ।